JW subtitle extractor

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ!

Video Other languages Share text Share link Show times

ਚਾਹੇ ਤੁਸੀਂ ਸਕੂਲ ਪੜ੍ਹਦੇ ਹੋ ਜਾਂ ਨਹੀਂ, ਕੋਈ ਨਾ ਕੋਈ ਦਬਾਅ ਤਾਂ ਹੁੰਦਾ ਹੀ ਹੈ।
ਦਬਾਅ ਸਿਰਫ਼ ਪੜ੍ਹਾਈ ਜਾਂ ਸਕੂਲ ਦੇ ਕੰਮ ਦਾ ਹੀ ਨਹੀਂ ਹੁੰਦਾ।
ਪਰ ਦੂਸਰੇ ਨੌਜਵਾਨਾਂ ਵੱਲੋਂ ਦਬਾਅ।
ਸੈਕਸ ਕਰਨ ਦਾ ਦਬਾਅ।
ਜਾਂ ਨਕਲ ਮਾਰਨ ਦਾ।
ਜਾਂ ਸਿਗਰਟ ਪੀਣ ਜਾਂ ਨਸ਼ੇ ਕਰਨ ਦਾ।
ਚਾਹੇ ਤੁਹਾਨੂੰ ਪਤਾ ਹੁੰਦਾ ਕਿ ਉਹ ਜੋ ਕਰਨ ਨੂੰ ਕਹਿੰਦੇ, ਉਹ ਗ਼ਲਤ ਹੈ।
ਪਰ ਕਦੀ-ਕਦੀ ਲੱਗ ਸਕਦਾ
ਕਿ ਜੇ ਉਹ ਕੰਮ ਨਾ ਕੀਤਾ, ਤਾਂ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਲਿਆ।
ਤੁਹਾਨੂੰ ਇਕੱਲਿਆਂ ਨੂੰ ਹੀ ਇੱਦਾਂ ਨਹੀਂ ਲੱਗਦਾ।
ਦੁਨੀਆਂ ਦੀ ਸ਼ੁਰੂਆਤ ਤੋਂ ਹੀ,
ਨੌਜਵਾਨ ਦੋਸਤਾਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਆਏ ਹਨ।
ਪਰ ਤੁਸੀਂ ਹਾਰ ਨਾ ਮੰਨੋ।
ਬਾਈਬਲ ਸਾਨੂੰ ਵਧੀਆ ਸਲਾਹ ਦਿੰਦੀ ਹੈ।
ਕੂਚ 23:2 ਦੱਸਦਾ ਹੈ ਕਿ ਭੀੜ ਦੇ ਪਿੱਛੇ ਨਾ ਲੱਗੋ।
ਸੋ ਕੋਈ ਕੰਮ ਸਿਰਫ਼ ਇਸ ਲਈ ਨਾ ਕਰੋ ਕਿਉਂਕਿ ਸਾਰੇ ਕਰ ਰਹੇ ਹਨ।
ਇਸ ਦੀ ਬਜਾਇ,
ਆਪਣੇ ਫ਼ੈਸਲੇ ਖ਼ੁਦ ਕਰੋ।
ਦਬਾਅ ਦਾ ਸਾਮ੍ਹਣਾ ਕਰਨ ਲਈ ਤੁਸੀਂ ਮਦਦ ਕਿੱਥੋਂ ਲੈ ਸਕਦੇ ਹੋ?
ਚਾਰ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।
ਪਹਿਲੀ, ਖ਼ਤਰਿਆਂ ਨੂੰ ਪਛਾਣੋ।
ਉਨ੍ਹਾਂ ਹਾਲਾਤਾਂ ਨੂੰ ਪਛਾਣੋ
ਜਿਨ੍ਹਾਂ ਵਿਚ ਤੁਸੀਂ ਗ਼ਲਤ ਕੰਮ ਕਰਨ ਦੇ ਦਬਾਅ ਹੇਠ ਆ ਸਕਦੇ ਹੋ।
ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਤੇ ਜਾ ਕੇ ਦਬਾਅ ਹੇਠ ਆ ਸਕਦੇ ਹੋ,
ਤਾਂ ਉੱਥੇ ਜਾਣ ਦੀ ਬਜਾਇ ਆਪਣਾ ਰਾਹ ਬਦਲ ਲਓ।
ਦੂਜੀ ਗੱਲ:
ਰੁਕੋ ਤੇ ਸੋਚੋ।
ਸੋਚੋ ਕਿ ਦਬਾਅ ਹੇਠ ਆਉਣ ਦੇ ਕੀ ਨਤੀਜੇ ਨਿਕਲ ਸਕਦੇ ਹਨ।
ਕਹਾਉਤਾਂ 14:15 ਕਹਿੰਦਾ ਹੈ:
‘ਸਮਝਦਾਰ ਸੋਚ-ਸਮਝ ਕੇ ਚੱਲਦਾ ਹੈ।’
ਸੋ ਬਿਨਾਂ ਸੋਚੇ-ਸਮਝੇ ਕਿਸੇ ਦੇ ਕਹਿਣ ’ਤੇ ਕੋਈ ਕੰਮ ਨਾ ਕਰੋ।
ਇੱਦਾਂ ਕਰਨਾ ਔਖਾ ਹੋ ਸਕਦਾ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਤੁਹਾਨੂੰ ਪਸੰਦ ਕਰਨ।
ਪਰ ਹੁਣ ਸੋਚਣ ਦਾ ਸਮਾਂ ਹੈ।
ਉਨ੍ਹਾਂ ਦੀ ਗੱਲ ਮੰਨਣ ਤੋਂ ਬਾਅਦ ਮੈਨੂੰ ਕਿੱਦਾਂ ਲੱਗੂ?
ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ?
ਮੇਰੇ ਕੰਮਾਂ ਦਾ ਮੇਰੇ ਪਰਿਵਾਰ ’ਤੇ ਕੀ ਅਸਰ ਪੈ ਸਕਦਾ?
ਤੀਜੀ ਗੱਲ: ਪਹਿਲਾਂ ਹੀ ਸੋਚੋ।
ਕਹਾਉਤਾਂ 24:5 ਕਹਿੰਦਾ ਹੈ ਕਿ “ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ।”
ਜੇ ਤੁਹਾਨੂੰ ਸਾਫ਼-ਸਾਫ਼ ਪਤਾ ਹੈ
ਕਿ ਤੁਸੀਂ ਕੋਈ ਕੰਮ ਕਿਉਂ ਨਹੀਂ ਕਰ ਰਹੇ,
ਕੋਈ ਕੰਮ ਕਿਉਂ ਬੁਰਾ ਹੈ,
ਤਾਂ ਤੁਹਾਡੇ ਲਈ ਨਾਂਹ ਕਹਿਣਾ ਸੌਖਾ ਹੋ ਸਕਦਾ।
ਹੁਣ ਚੌਥੀ ਗੱਲ:
ਕਦਮ ਚੁੱਕੋ।
ਤੁਹਾਨੂੰ ਆਪਣੇ ਦੋਸਤਾਂ ਨੂੰ ਭਾਸ਼ਣ ਦੇਣ ਦੀ ਲੋੜ ਨਹੀਂ।
ਸਾਫ਼-ਸਾਫ਼ ਤੇ ਦਲੇਰੀ ਨਾਲ ਨਾਂਹ ਕਹੋ।
ਉਨ੍ਹਾਂ ਦਾ ਬਦਲਿਆ ਰਵੱਈਆ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਹਰ ਵਾਰ ਗ਼ਲਤ ਕੰਮ ਨੂੰ ਨਾਂਹ ਕਹਿਣ ਕਰਕੇ
ਤੁਸੀਂ ਹੋਰ ਦਲੇਰ ਬਣਦੇ ਜਾਓਗੇ।
ਨਾਲੇ ਅਗਲੀ ਵਾਰ ਗ਼ਲਤ ਕੰਮ ਨੂੰ ਨਾਂਹ ਕਹਿਣਾ ਹੋਰ ਸੌਖਾ ਹੋ ਜਾਵੇਗਾ।
ਤੁਹਾਨੂੰ ਗੁੱਸੇ ਹੋਣ ਦੀ ਲੋੜ ਨਹੀਂ,
ਪਰ ਉਨ੍ਹਾਂ ਨੂੰ ਸਮਝਾਓ
ਕਿ ਤੁਸੀਂ ਕੋਈ ਕੰਮ ਕਿਉਂ ਨਹੀਂ ਕਰਦੇ।
ਪਰ ਜੇ ਉਹ ਲਗਾਤਾਰ ਦਬਾਅ ਪਾਈ ਜਾਂਦੇ ਹਨ,
ਤਾਂ ਯਾਦ ਰੱਖੋ: ਦਬਾਅ ਹੇਠ ਆਉਣ ਦਾ ਮਤਲਬ ਹੈ,
ਦੋਸਤਾਂ ਦੇ ਹੱਥਾਂ ਦੀ ਕਠਪੁਤਲੀ ਬਣ ਜਾਣਾ।
ਫਿਰ ਉਹ ਜਿੱਦਾਂ ਮਰਜ਼ੀ ਤੁਹਾਨੂੰ ਨਚਾ ਸਕਦੇ।
ਤੁਸੀਂ ਦੋਸਤਾਂ ਦੇ ਦਬਾਅ ਤੋਂ ਬਚ ਨਹੀਂ ਸਕਦੇ,
ਪਰ ਤੁਸੀਂ ਇਸ ਦਾ ਸਾਮ੍ਹਣਾ ਕਰ ਸਕਦੇ ਹੋ।
ਖ਼ਤਰਿਆਂ ਨੂੰ ਪਛਾਣੋ।
ਨਤੀਜਿਆਂ ਬਾਰੇ ਸੋਚੋ।
ਪਹਿਲਾਂ ਹੀ ਸੋਚੋ।
ਅਤੇ ਕਦਮ ਚੁੱਕੋ।
ਕਈ ਵਾਰ ਦਬਾਅ ਦਾ ਸਾਮ੍ਹਣਾ ਕਰਦਿਆਂ ਡਰ ਲੱਗ ਸਕਦਾ।
ਪਰ ਜਦੋਂ ਤੁਸੀਂ ਸਾਮ੍ਹਣਾ ਕਰਦੇ ਹੋ,
ਤਾਂ ਤੁਸੀਂ ਦਿਖਾ ਰਹੇ ਹੋ
ਕਿ ਤੁਸੀਂ ਆਪਣੇ ਫ਼ੈਸਲੇ ਖ਼ੁਦ ਕਰਦੇ ਹੋ।