JW subtitle extractor

JW ਬ੍ਰਾਡਕਾਸਟਿੰਗ—ਅਪ੍ਰੈਲ 2026

Video Other languages Share text Share link Show times

ਡੁੱਬੇ ਸੂਰਜ ਲਾਲੀ ਬਿਖੇਰੇ
ਸੋਹਣੇ ਰੁੱਖ ਚਾਰ-ਚੁਫੇਰੇ,
ਅਗਨੀ ਦੇਵੇ ਨਿੱਘ ਬਾਹਲਾ
ਵਡਿਆਵਾਂ ਦਿਲ ਪਵੇ ਕਾਹਲਾ।
ਵਧ ਜਾਂਦੀ ਨਿਹਚਾ ਇਹ ਸਭ ਦੇਖ
ਗਿਣਾਂ ਕਿੱਦਾਂ ਤੇਰੇ ਕੰਮ ਅਨੇਕ
ਸਾਂਝਾ ਕਰੇਂ ਸਭ ਹਰੇਕ ਦੇ ਨਾਲ
ਕਾਇਨਾਤ ਹੈ ਤੇਰੀ ਬਾਕਮਾਲ
ਦੇਵੇਂ ਜਿਵੇਂ ਤੂੰ ਹੱਥ ਖੋਲ੍ਹ
ਹੋਰ ਹੋ ਜਾਵਾਂ ਤੇਰੇ ਕੋਲ
ਦਰਿਆ-ਦਿਲੀ ਤੇਰੀ ਦਾ
ਲਾ ਸਕੇ ਨਾ ਕੋਈ ਮੋਲ
ਦੇਣ ਵਿਚ ਮੈਂ ਤੇਰੀ ਰੀਸ ਕਰਾਂ
ਹਰ ਲੋੜਵੰਦ ਦੀ ਮੈਂ ਝੋਲੀ ਭਰਾਂ
ਦੇਵੇਂ ਜਿਵੇਂ ਤੂੰ ਹੱਥ ਖੋਲ੍ਹ
ਮੈਂ ਕਰਾਂ ਰੀਸ ਤੇਰੀ
ਮੈਂ ਕਰਾਂ ਰੀਸ ਤੇਰੀ
ਬਰਕਤ ਤੇਰੀ ਡੁੱਲ੍ਹ-ਡੁੱਲ੍ਹ ਪੈਂਦੀ
ਬੁੱਧ ਦੀ ਵੀ ਕਮੀ ਨਾ ਰਹਿੰਦੀ
ਆਉਣੋਂ ਰੁਕਣ ਨਾ ਜਿਵੇਂ ਲਹਿਰਾਂ
ਬਚਨ ਦੇਵੇ ਤਾਜ਼ਗੀ ਤੇਰਾ
ਤੂੰ ਖੁੱਲ੍ਹੇ ਦਿਲ ਨਾਲ ਦੇਵੇਂ ਅੰਮ੍ਰਿਤ ਜਲ
ਦੱਸਾਂ ਉਸ ਨੂੰ ਜਿਸ ਨਾਲ ਕਰਾਂ ਗੱਲ
ਪਹੁੰਚਾਵਾਂ ਖ਼ੁਸ਼ ਖ਼ਬਰੀ ਹਰ ਵਿਹੜੇ
ਵੰਡਾਂ ਸੁੱਖ, ਖ਼ੁਸ਼ੀਆਂ-ਖੇੜੇ, ਦੇਵਾਂ
ਦੇਵੇਂ ਜਿਵੇਂ ਤੂੰ ਹੱਥ ਖੋਲ੍ਹ
ਹੋਰ ਹੋ ਜਾਵਾਂ ਤੇਰੇ ਕੋਲ
ਦਰਿਆ-ਦਿਲੀ ਤੇਰੀ ਦਾ
ਲਾ ਸਕੇ ਨਾ ਕੋਈ ਮੋਲ
ਦੇਣ ਵਿਚ ਮੈਂ ਤੇਰੀ ਰੀਸ ਕਰਾਂ
ਹਰ ਲੋੜਵੰਦ ਦੀ ਮੈਂ ਝੋਲੀ ਭਰਾਂ
ਦੇਵੇਂ ਜਿਵੇਂ ਤੂੰ ਹੱਥ ਖੋਲ੍ਹ
ਮੈਂ ਕਰਾਂ ਰੀਸ ਤੇਰੀ
ਮੈਂ ਕਰਾਂ ਰੀਸ ਤੇਰੀ
ਮੈਂ ਕਰਾਂ ਰੀਸ ਤੇਰੀ
ਮੈਂ ਕਰਾਂ ਰੀਸ ਤੇਰੀ
ਦੇਵੇਂ ਜਿਵੇਂ ਤੂੰ ਹੱਥ ਖੋਲ੍ਹ
ਹੋਰ ਹੋ ਜਾਵਾਂ ਤੇਰੇ ਕੋਲ
ਦਰਿਆ-ਦਿਲੀ ਤੇਰੀ ਦਾ
ਲਾ ਸਕੇ ਨਾ ਕੋਈ ਮੋਲ
ਦੇਣ ਵਿਚ ਮੈਂ ਤੇਰੀ ਰੀਸ ਕਰਾਂ
ਹਰ ਲੋੜਵੰਦ ਦੀ ਮੈਂ ਝੋਲੀ ਭਰਾਂ
ਦੇਵੇਂ ਜਿਵੇਂ ਤੂੰ ਹੱਥ ਖੋਲ੍ਹ
ਮੈਂ ਕਰਾਂ ਰੀਸ ਤੇਰੀ
ਮੈਂ ਕਰਾਂ ਰੀਸ ਤੇਰੀ
ਮੈਂ ਕਰਾਂ ਰੀਸ ਤੇਰੀ