ਲੂਕਾ ਦੀ ਕਿਤਾਬ ਦੀ ਇਕ ਝਲਕ
Video
Other languages
Share text
Share link
Show times
Hide times
00:00:02
ਲੂਕਾ ਦੀ ਕਿਤਾਬ ਦੀ ਇਕ ਝਲਕ।00:00:04
00:00:06
ਲੂਕਾ ਇਕ ਹਕੀਮ ਸੀ।00:00:08
00:00:10
ਇੰਜੀਲ ਦੇ ਲਿਖਾਰੀ ਮਰਕੁਸ ਵਾਂਗ ਲੂਕਾ ਵੀ ਯਿਸੂ ਦੇ 12 ਰਸੂਲਾਂ ਵਿੱਚੋਂ ਨਹੀਂ ਸੀ।00:00:15
00:00:16
ਲੂਕਾ ਨੇ ਕਦੇ ਨਹੀਂ ਕਿਹਾ ਕਿ ਉਹ ਯਿਸੂ ਦੀ ਜ਼ਿੰਦਗੀ ਦੌਰਾਨ ਹੋਈਆਂ
ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ। 00:00:21
00:00:21
ਉਹ ਸ਼ਾਇਦ ਯਿਸੂ ਦੀ ਮੌਤ ਤੋਂ ਕੁਝ ਦੇਰ ਬਾਅਦ ਉਸ ਦਾ ਚੇਲਾ ਬਣਿਆ ਸੀ।00:00:25
00:00:27
ਬਾਅਦ ਵਿਚ ਉਸ ਨੇ ਰਸੂਲ ਪੌਲੁਸ ਨਾਲ ਸਫ਼ਰ ਕੀਤਾ।00:00:31
00:00:32
ਲੂਕਾ ਦੀ ਕਿਤਾਬ ਵਿਚ 3 ਈ.ਪੂ. ਤੋਂ 33 ਈ. ਤਕ ਦੀਆਂ ਘਟਨਾਵਾਂ ਦਰਜ ਹਨ। 00:00:37
00:00:37
ਉਸ ਨੇ ਘਟਨਾਵਾਂ ਅਕਸਰ ਸਿਲਸਿਲੇਵਾਰ ਲਿਖੀਆਂ।00:00:40
00:00:42
ਇਸ ਕਿਤਾਬ ਵਿਚ ਪਾਈਆਂ ਜਾਂਦੀਆਂ ਲਗਭਗ 60 ਪ੍ਰਤਿਸ਼ਤ ਗੱਲਾਂ 00:00:46
00:00:46
ਹੋਰ ਇੰਜੀਲਾਂ ਵਿਚ ਨਹੀਂ ਪਾਈਆਂ ਜਾਂਦੀਆਂ। 00:00:48
00:00:49
ਮਿਸਾਲ ਲਈ, 00:00:50
00:00:50
ਯਿਸੂ ਦੇ ਘੱਟੋ-ਘੱਟ ਛੇ ਚਮਤਕਾਰਾਂ ਬਾਰੇ 00:00:52
00:00:52
ਸਿਰਫ਼ ਲੂਕਾ ਦੀ ਕਿਤਾਬ ਵਿਚ ਦੱਸਿਆ ਗਿਆ ਹੈ।00:00:55
00:00:55
ਲੂਕਾ ਨੇ00:00:56
00:00:56
300 ਤੋਂ ਜ਼ਿਆਦਾ ਸ਼ਬਦ ਵਰਤੇ ਜੋ ਡਾਕਟਰੀ ਭਾਸ਼ਾ ਵਿਚ ਵਰਤੇ ਜਾਂਦੇ ਸਨ00:01:00
00:01:00
ਜਾਂ ਜਿਨ੍ਹਾਂ ਰਾਹੀਂ ਉਸ ਨੇ ਕਿਸੇ ਬੀਮਾਰੀ ਬਾਰੇ ਸਮਝਾਇਆ। 00:01:03
00:01:03
ਸਿਰਫ਼ ਲੂਕਾ ਨੇ ਲਿਖਿਆ ਕਿ 00:01:04
00:01:04
“ਇਕ ਆਦਮੀ ਸੀ ਜਿਸ ਦਾ ਸਾਰਾ ਸਰੀਰ ਕੋੜ੍ਹ ਨਾਲ ਭਰਿਆ ਹੋਇਆ ਸੀ” 00:01:08
00:01:08
ਅਤੇ ਪਤਰਸ ਦੀ ਸੱਸ ਨੂੰ “ਤੇਜ਼ ਬੁਖ਼ਾਰ” ਸੀ।00:01:11
00:01:13
ਲੱਗਦਾ ਹੈ 00:01:14
00:01:14
ਕਿ ਲੂਕਾ ਨੇ ਆਪਣੀ ਇੰਜੀਲ ਕੈਸਰੀਆ ਵਿਚ 00:01:17
00:01:17
ਲਗਭਗ 56 ਤੋਂ 58 ਈਸਵੀ ਵਿਚ ਲਿਖੀ ਜਦੋਂ ਪੌਲੁਸ ਉੱਥੇ ਕੈਦ ਵਿਚ ਸੀ।00:01:22
00:01:22
ਭਾਵੇਂ ਬਾਈਬਲ ਵਿਚ ਲੂਕਾ ਦੀ ਕਿਤਾਬ ਮਰਕੁਸ ਤੋਂ ਬਾਅਦ ਆਉਂਦੀ ਹੈ,00:01:26
00:01:26
ਪਰ ਲੂਕਾ ਦੀ ਕਿਤਾਬ ਚਾਰ ਇੰਜੀਲਾਂ ਵਿੱਚੋਂ ਦੂਜੇ ਨੰਬਰ ’ਤੇ ਲਿਖੀ ਗਈ ਸੀ।00:01:30
00:01:32
ਲੂਕਾ ਕੋਲ ਮੱਤੀ ਦੀ ਇੰਜੀਲ ਤਾਂ ਹੈ ਹੀ ਸੀ। 00:01:35
00:01:35
ਇਸ ਦੇ ਨਾਲ-ਨਾਲ 00:01:36
00:01:36
ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਜ਼ਰੂਰ ਪ੍ਰੇਰਿਆ ਹੋਣਾ 00:01:39
00:01:39
ਕਿ ਉਹ ਯਿਸੂ ਦੀ ਸੇਵਕਾਈ ਦੇ ਭਰੋਸੇਯੋਗ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲਵੇ00:01:43
00:01:43
ਅਤੇ ਭਰੋਸੇਯੋਗ ਇਤਿਹਾਸਕ ਦਸਤਾਵੇਜ਼ਾਂ ਦੀ ਜਾਂਚ ਕਰੇ।00:01:47
00:01:49
ਲੂਕਾ ਦੀ ਕਿਤਾਬ ਵਿਚ 24 ਅਧਿਆਇ ਹਨ।00:01:52
00:01:52
ਇਕ ਤੇ ਦੋ ਅਧਿਆਵਾਂ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ 00:01:55
00:01:55
ਅਤੇ ਯਿਸੂ ਦੇ ਸ਼ੁਰੂ ਦੇ ਸਾਲਾਂ ਬਾਰੇ ਜਾਣਕਾਰੀ ਹੈ।00:01:58
00:01:58
ਦੂਤ ਦੇ ਕਹੇ ਅਨੁਸਾਰ ਇਲੀਸਬਤ ਨੇ ਯੂਹੰਨਾ ਨੂੰ ਜਨਮ ਦਿੱਤਾ 00:02:02
00:02:02
ਤੇ ਲਗਭਗ ਛੇ ਮਹੀਨਿਆਂ ਬਾਅਦ ਮਰੀਅਮ ਨੇ ਯਿਸੂ ਨੂੰ ਜਨਮ ਦਿੱਤਾ।00:02:06
00:02:08
ਕੀ ਤੁਹਾਨੂੰ ਪਤਾ? 00:02:10
00:02:10
ਇੰਜੀਲਾਂ ਦੇ ਲਿਖਾਰੀਆਂ ਵਿੱਚੋਂ ਸਿਰਫ਼ 00:02:12
00:02:12
ਲੂਕਾ ਨੇ ਹੀ ਯਿਸੂ ਦੇ ਉਸ ਬਿਰਤਾਂਤ ਬਾਰੇ ਲਿਖਿਆ ਜਦੋਂ ਉਹ 12 ਸਾਲਾਂ ਦਾ ਸੀ। 00:02:17
00:02:17
ਲੂਕਾ ਨੇ ਇਹ ਜਾਣਕਾਰੀ ਸ਼ਾਇਦ ਯਿਸੂ
ਦੀ ਮਾਂ ਮਰੀਅਮ ਤੋਂ ਲਈ ਹੋਵੇ।00:02:22
00:02:24
ਤੀਜੇ ਅਧਿਆਇ ਤੋਂ ਇਹ ਜਾਣਨ ਵਿਚ ਮਦਦ ਮਿਲਦੀ ਹੈ 00:02:27
00:02:27
ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਨੇ ਸੇਵਾ ਕਰਨੀ ਕਦੋਂ ਸ਼ੁਰੂ ਕੀਤੀ ਸੀ।00:02:32
00:02:32
ਯਿਸੂ ਦੀ ਵੰਸ਼ਾਵਲੀ ਵੀ ਗੌਰ ਕਰਨ ਲਾਇਕ ਹੈ 00:02:34
00:02:34
ਜਿਸ ਵਿਚ ਮਰੀਅਮ ਦੇ ਪਰਿਵਾਰ ਤੋਂ ਲੈ ਕੇ ਰਾਜਾ ਦਾਊਦ ਤਕ 00:02:37
00:02:37
ਅਤੇ ਫਿਰ “ਆਦਮ” ਤਕ ਦੱਸਿਆ ਗਿਆ ਹੈ ਜੋ “ਪਰਮੇਸ਼ੁਰ ਦਾ ਪੁੱਤਰ ਸੀ।”00:02:42
00:02:42
ਚਾਰ ਤੋਂ ਨੌਂ ਅਧਿਆਵਾਂ ਵਿਚ 00:02:44
00:02:44
ਯਿਸੂ ਦੀ ਸੇਵਕਾਈ ਦੇ ਸ਼ੁਰੂ ਵਿਚ ਕੀਤੇ ਪ੍ਰਚਾਰ ਕੰਮ 00:02:46
00:02:46
ਅਤੇ ਚਮਤਕਾਰਾਂ ਬਾਰੇ ਦੱਸਿਆ ਗਿਆ ਹੈ ਜੋ ਮੁੱਖ ਤੌਰ ’ਤੇ ਗਲੀਲ ਦੇ ਇਲਾਕੇ ਵਿਚ ਕੀਤੇ ਗਏ ਸਨ।00:02:51
00:02:52
ਯਿਸੂ ਨੇ ਜਿਨ੍ਹਾਂ ਲੋਕਾਂ ਨੂੰ ਠੀਕ ਕੀਤਾ ਸੀ, 00:02:54
00:02:54
ਲੂਕਾ ਨੇ ਸਿਰਫ਼ ਉਨ੍ਹਾਂ ਦੀ ਬੀਮਾਰੀ ਬਾਰੇ ਹੀ ਜਾਣਕਾਰੀ ਨਹੀਂ ਦਿੱਤੀ, 00:02:57
00:02:57
ਸਗੋਂ ਇਹ ਵੀ ਦੱਸਿਆ ਕਿ ਯਿਸੂ ਨੇ ਕਿੰਨੀ ਦਇਆ ਦਿਖਾਉਂਦੇ ਹੋਏ ਲੋਕਾਂ ਨੂੰ ਠੀਕ ਕੀਤਾ ਸੀ। 00:03:02
00:03:02
ਛੇਵੇਂ ਅਧਿਆਇ ਵਿਚ ਦੱਸਿਆ ਗਿਆ ਹੈ 00:03:04
00:03:04
ਕਿ ਯਿਸੂ ਨੇ ਸਾਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ 12 ਰਸੂਲਾਂ ਨੂੰ ਚੁਣਿਆ ਸੀ।00:03:09
00:03:09
ਨੌਵੇਂ ਅਧਿਆਇ ਵਿਚ ਦੱਸਿਆ ਹੈ 00:03:11
00:03:11
ਕਿ ਯਿਸੂ ਨੇ 12 ਰਸੂਲਾਂ ਨੂੰ ਰਾਜ ਦਾ ਪ੍ਰਚਾਰ ਕਰਨ ਅਤੇ ਬੀਮਾਰਾਂ ਨੂੰ
ਠੀਕ ਕਰਨ ਲਈ ਭੇਜਿਆ।00:03:16
00:03:16
ਅਧਿਆਇ 10 ਤੋਂ ਲੈ ਕੇ00:03:17
00:03:17
ਉੱਨੀਵੇਂ ਅਧਿਆਇ ਦੇ ਅੱਧ ਤਕ, 00:03:19
00:03:19
ਉਨ੍ਹਾਂ ਘਟਨਾਵਾਂ ਬਾਰੇ ਦੱਸਿਆ ਹੈ ਜੋ ਜ਼ਿਆਦਾਤਰ ਯਹੂਦੀਆ ਅਤੇ ਪੀਰਿਆ ਵਿਚ ਹੋਈਆਂ ਸਨ।00:03:24
00:03:24
70 ਹੋਰ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜ ਕੇ 00:03:27
00:03:27
ਯਿਸੂ ਨੇ ਰਾਜ ਦੇ ਪ੍ਰਚਾਰਕਾਂ ਦੀ ਗਿਣਤੀ ਵਿਚ ਵਾਧਾ ਕੀਤਾ।00:03:31
00:03:33
ਯਿਸੂ ਦੀ ਸਾਮਰੀ ਬੰਦੇ ਦੀ ਮਿਸਾਲ 00:03:35
00:03:35
ਅਤੇ ਗੁਆਚੇ ਮੁੰਡੇ ਦੀ ਮਿਸਾਲ, ਜਿਸ ਨੂੰ ਉਜਾੜੂ ਪੁੱਤਰ ਵੀ ਕਿਹਾ ਜਾਂਦਾ ਹੈ, 00:03:39
00:03:39
ਸਿਰਫ਼ ਲੂਕਾ ਦੀ ਇੰਜੀਲ ਵਿਚ ਹੀ ਦਰਜ ਹਨ।00:03:42
00:03:42
ਉੱਨੀਵੇਂ ਅਧਿਆਇ ਦੇ ਆਖ਼ਰੀ ਹਿੱਸੇ ਤੋਂ ਲੈ ਕੇ 00:03:45
00:03:45
ਤੇਈਵੇਂ ਅਧਿਆਇ ਤਕ ਯਿਸੂ ਦੁਆਰਾ ਯਰੂਸ਼ਲਮ ਵਿਚ 00:03:48
00:03:48
ਅਤੇ ਇਸ ਦੇ ਆਲੇ-ਦੁਆਲੇ ਕੀਤੇ ਪ੍ਰਚਾਰ ਕੰਮ ਅਤੇ ਉਸ ਦੀ ਮੌਤ ਵੇਲੇ ਹੋਈਆਂ ਘਟਨਾਵਾਂ ਦਰਜ ਹਨ।00:03:54
00:03:54
ਇੱਕੀਵੇਂ ਅਧਿਆਇ ਵਿਚ 00:03:56
00:03:56
ਯਿਸੂ ਵੱਲੋਂ ਕੀਤੀ ਯਰੂਸ਼ਲਮ ਦੇ ਨਾਸ਼ 00:03:58
00:03:58
ਅਤੇ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਨਾਲ ਸੰਬੰਧਿਤ ਭਵਿੱਖਬਾਣੀ ਦਰਜ ਹੈ। 00:04:03
00:04:03
ਲੂਕਾ ਨੇ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਵਿਚ ਬੀਮਾਰੀਆਂ ਨੂੰ ਵੀ ਸ਼ਾਮਲ ਕੀਤਾ 00:04:07
00:04:07
ਜਿਸ ਬਾਰੇ ਮੱਤੀ ਜਾਂ ਮਰਕੁਸ ਦੇ ਬਿਰਤਾਂਤ ਵਿਚ ਨਹੀਂ ਦੱਸਿਆ ਗਿਆ।00:04:11
00:04:12
ਆਖ਼ਰੀ ਅਧਿਆਇ ਵਿਚ ਯਿਸੂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਸੰਬੰਧੀ ਘਟਨਾਵਾਂ ਦਰਜ ਹਨ। 00:04:17
00:04:17
ਸਿਰਫ਼ ਲੂਕਾ ਨੇ ਹੀ ਯਿਸੂ ਦੇ ਸਵਰਗ ਜਾਣ ਬਾਰੇ ਦੱਸਿਆ ਹੈ।00:04:22
00:04:24
ਲੂਕਾ ਦੀ ਕਿਤਾਬ ਪੜ੍ਹਦੇ ਵੇਲੇ, 00:04:26
00:04:26
ਗੌਰ ਕਰੋ ਕਿ ਯਿਸੂ ਨੇ ਕਿਵੇਂ ਜੋਸ਼ ਨਾਲ ਰਾਜ ਦਾ ਸੰਦੇਸ਼ ਸੁਣਾਇਆ 00:04:30
00:04:30
ਅਤੇ ਦੂਜਿਆਂ ਨੂੰ ਵੀ ਇੱਦਾਂ ਕਰਨ ਦੀ ਸਿਖਲਾਈ ਦਿੱਤੀ, 00:04:32
00:04:32
ਉਸ ਨੇ ਕਿਹੜੇ ਹਾਲਾਤਾਂ ਬਾਰੇ ਦੱਸਿਆ ਜਿਨ੍ਹਾਂ ਤੋਂ ਆਖ਼ਰੀ ਦਿਨਾਂ ਬਾਰੇ ਪਤਾ ਲੱਗਣਾ ਸੀ 00:04:37
00:04:37
ਅਤੇ ਕਿਵੇਂ ਉਸ ਨੇ ਬੀਮਾਰਾਂ ਨੂੰ ਠੀਕ ਕਰ ਕੇ ਦਿਖਾਇਆ 00:04:40
00:04:40
ਕਿ ਉਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਕੀ ਕੁਝ ਕਰੇਗਾ।00:04:59
ਲੂਕਾ ਦੀ ਕਿਤਾਬ ਦੀ ਇਕ ਝਲਕ
-
ਲੂਕਾ ਦੀ ਕਿਤਾਬ ਦੀ ਇਕ ਝਲਕ
ਲੂਕਾ ਦੀ ਕਿਤਾਬ ਦੀ ਇਕ ਝਲਕ।
ਲੂਕਾ ਇਕ ਹਕੀਮ ਸੀ।
ਇੰਜੀਲ ਦੇ ਲਿਖਾਰੀ ਮਰਕੁਸ ਵਾਂਗ ਲੂਕਾ ਵੀ ਯਿਸੂ ਦੇ 12 ਰਸੂਲਾਂ ਵਿੱਚੋਂ ਨਹੀਂ ਸੀ।
ਲੂਕਾ ਨੇ ਕਦੇ ਨਹੀਂ ਕਿਹਾ ਕਿ ਉਹ ਯਿਸੂ ਦੀ ਜ਼ਿੰਦਗੀ ਦੌਰਾਨ ਹੋਈਆਂ
ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ।
ਉਹ ਸ਼ਾਇਦ ਯਿਸੂ ਦੀ ਮੌਤ ਤੋਂ ਕੁਝ ਦੇਰ ਬਾਅਦ ਉਸ ਦਾ ਚੇਲਾ ਬਣਿਆ ਸੀ।
ਬਾਅਦ ਵਿਚ ਉਸ ਨੇ ਰਸੂਲ ਪੌਲੁਸ ਨਾਲ ਸਫ਼ਰ ਕੀਤਾ।
ਲੂਕਾ ਦੀ ਕਿਤਾਬ ਵਿਚ 3 ਈ.ਪੂ. ਤੋਂ 33 ਈ. ਤਕ ਦੀਆਂ ਘਟਨਾਵਾਂ ਦਰਜ ਹਨ।
ਉਸ ਨੇ ਘਟਨਾਵਾਂ ਅਕਸਰ ਸਿਲਸਿਲੇਵਾਰ ਲਿਖੀਆਂ।
ਇਸ ਕਿਤਾਬ ਵਿਚ ਪਾਈਆਂ ਜਾਂਦੀਆਂ ਲਗਭਗ 60 ਪ੍ਰਤਿਸ਼ਤ ਗੱਲਾਂ
ਹੋਰ ਇੰਜੀਲਾਂ ਵਿਚ ਨਹੀਂ ਪਾਈਆਂ ਜਾਂਦੀਆਂ।
ਮਿਸਾਲ ਲਈ,
ਯਿਸੂ ਦੇ ਘੱਟੋ-ਘੱਟ ਛੇ ਚਮਤਕਾਰਾਂ ਬਾਰੇ
ਸਿਰਫ਼ ਲੂਕਾ ਦੀ ਕਿਤਾਬ ਵਿਚ ਦੱਸਿਆ ਗਿਆ ਹੈ।
ਲੂਕਾ ਨੇ
300 ਤੋਂ ਜ਼ਿਆਦਾ ਸ਼ਬਦ ਵਰਤੇ ਜੋ ਡਾਕਟਰੀ ਭਾਸ਼ਾ ਵਿਚ ਵਰਤੇ ਜਾਂਦੇ ਸਨ
ਜਾਂ ਜਿਨ੍ਹਾਂ ਰਾਹੀਂ ਉਸ ਨੇ ਕਿਸੇ ਬੀਮਾਰੀ ਬਾਰੇ ਸਮਝਾਇਆ।
ਸਿਰਫ਼ ਲੂਕਾ ਨੇ ਲਿਖਿਆ ਕਿ
“ਇਕ ਆਦਮੀ ਸੀ ਜਿਸ ਦਾ ਸਾਰਾ ਸਰੀਰ ਕੋੜ੍ਹ ਨਾਲ ਭਰਿਆ ਹੋਇਆ ਸੀ”
ਅਤੇ ਪਤਰਸ ਦੀ ਸੱਸ ਨੂੰ “ਤੇਜ਼ ਬੁਖ਼ਾਰ” ਸੀ।
ਲੱਗਦਾ ਹੈ
ਕਿ ਲੂਕਾ ਨੇ ਆਪਣੀ ਇੰਜੀਲ ਕੈਸਰੀਆ ਵਿਚ
ਲਗਭਗ 56 ਤੋਂ 58 ਈਸਵੀ ਵਿਚ ਲਿਖੀ ਜਦੋਂ ਪੌਲੁਸ ਉੱਥੇ ਕੈਦ ਵਿਚ ਸੀ।
ਭਾਵੇਂ ਬਾਈਬਲ ਵਿਚ ਲੂਕਾ ਦੀ ਕਿਤਾਬ ਮਰਕੁਸ ਤੋਂ ਬਾਅਦ ਆਉਂਦੀ ਹੈ,
ਪਰ ਲੂਕਾ ਦੀ ਕਿਤਾਬ ਚਾਰ ਇੰਜੀਲਾਂ ਵਿੱਚੋਂ ਦੂਜੇ ਨੰਬਰ ’ਤੇ ਲਿਖੀ ਗਈ ਸੀ।
ਲੂਕਾ ਕੋਲ ਮੱਤੀ ਦੀ ਇੰਜੀਲ ਤਾਂ ਹੈ ਹੀ ਸੀ।
ਇਸ ਦੇ ਨਾਲ-ਨਾਲ
ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਜ਼ਰੂਰ ਪ੍ਰੇਰਿਆ ਹੋਣਾ
ਕਿ ਉਹ ਯਿਸੂ ਦੀ ਸੇਵਕਾਈ ਦੇ ਭਰੋਸੇਯੋਗ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲਵੇ
ਅਤੇ ਭਰੋਸੇਯੋਗ ਇਤਿਹਾਸਕ ਦਸਤਾਵੇਜ਼ਾਂ ਦੀ ਜਾਂਚ ਕਰੇ।
ਲੂਕਾ ਦੀ ਕਿਤਾਬ ਵਿਚ 24 ਅਧਿਆਇ ਹਨ।
ਇਕ ਤੇ ਦੋ ਅਧਿਆਵਾਂ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ
ਅਤੇ ਯਿਸੂ ਦੇ ਸ਼ੁਰੂ ਦੇ ਸਾਲਾਂ ਬਾਰੇ ਜਾਣਕਾਰੀ ਹੈ।
ਦੂਤ ਦੇ ਕਹੇ ਅਨੁਸਾਰ ਇਲੀਸਬਤ ਨੇ ਯੂਹੰਨਾ ਨੂੰ ਜਨਮ ਦਿੱਤਾ
ਤੇ ਲਗਭਗ ਛੇ ਮਹੀਨਿਆਂ ਬਾਅਦ ਮਰੀਅਮ ਨੇ ਯਿਸੂ ਨੂੰ ਜਨਮ ਦਿੱਤਾ।
ਕੀ ਤੁਹਾਨੂੰ ਪਤਾ?
ਇੰਜੀਲਾਂ ਦੇ ਲਿਖਾਰੀਆਂ ਵਿੱਚੋਂ ਸਿਰਫ਼
ਲੂਕਾ ਨੇ ਹੀ ਯਿਸੂ ਦੇ ਉਸ ਬਿਰਤਾਂਤ ਬਾਰੇ ਲਿਖਿਆ ਜਦੋਂ ਉਹ 12 ਸਾਲਾਂ ਦਾ ਸੀ।
ਲੂਕਾ ਨੇ ਇਹ ਜਾਣਕਾਰੀ ਸ਼ਾਇਦ ਯਿਸੂ
ਦੀ ਮਾਂ ਮਰੀਅਮ ਤੋਂ ਲਈ ਹੋਵੇ।
ਤੀਜੇ ਅਧਿਆਇ ਤੋਂ ਇਹ ਜਾਣਨ ਵਿਚ ਮਦਦ ਮਿਲਦੀ ਹੈ
ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਨੇ ਸੇਵਾ ਕਰਨੀ ਕਦੋਂ ਸ਼ੁਰੂ ਕੀਤੀ ਸੀ।
ਯਿਸੂ ਦੀ ਵੰਸ਼ਾਵਲੀ ਵੀ ਗੌਰ ਕਰਨ ਲਾਇਕ ਹੈ
ਜਿਸ ਵਿਚ ਮਰੀਅਮ ਦੇ ਪਰਿਵਾਰ ਤੋਂ ਲੈ ਕੇ ਰਾਜਾ ਦਾਊਦ ਤਕ
ਅਤੇ ਫਿਰ “ਆਦਮ” ਤਕ ਦੱਸਿਆ ਗਿਆ ਹੈ ਜੋ “ਪਰਮੇਸ਼ੁਰ ਦਾ ਪੁੱਤਰ ਸੀ।”
ਚਾਰ ਤੋਂ ਨੌਂ ਅਧਿਆਵਾਂ ਵਿਚ
ਯਿਸੂ ਦੀ ਸੇਵਕਾਈ ਦੇ ਸ਼ੁਰੂ ਵਿਚ ਕੀਤੇ ਪ੍ਰਚਾਰ ਕੰਮ
ਅਤੇ ਚਮਤਕਾਰਾਂ ਬਾਰੇ ਦੱਸਿਆ ਗਿਆ ਹੈ ਜੋ ਮੁੱਖ ਤੌਰ ’ਤੇ ਗਲੀਲ ਦੇ ਇਲਾਕੇ ਵਿਚ ਕੀਤੇ ਗਏ ਸਨ।
ਯਿਸੂ ਨੇ ਜਿਨ੍ਹਾਂ ਲੋਕਾਂ ਨੂੰ ਠੀਕ ਕੀਤਾ ਸੀ,
ਲੂਕਾ ਨੇ ਸਿਰਫ਼ ਉਨ੍ਹਾਂ ਦੀ ਬੀਮਾਰੀ ਬਾਰੇ ਹੀ ਜਾਣਕਾਰੀ ਨਹੀਂ ਦਿੱਤੀ,
ਸਗੋਂ ਇਹ ਵੀ ਦੱਸਿਆ ਕਿ ਯਿਸੂ ਨੇ ਕਿੰਨੀ ਦਇਆ ਦਿਖਾਉਂਦੇ ਹੋਏ ਲੋਕਾਂ ਨੂੰ ਠੀਕ ਕੀਤਾ ਸੀ।
ਛੇਵੇਂ ਅਧਿਆਇ ਵਿਚ ਦੱਸਿਆ ਗਿਆ ਹੈ
ਕਿ ਯਿਸੂ ਨੇ ਸਾਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ 12 ਰਸੂਲਾਂ ਨੂੰ ਚੁਣਿਆ ਸੀ।
ਨੌਵੇਂ ਅਧਿਆਇ ਵਿਚ ਦੱਸਿਆ ਹੈ
ਕਿ ਯਿਸੂ ਨੇ 12 ਰਸੂਲਾਂ ਨੂੰ ਰਾਜ ਦਾ ਪ੍ਰਚਾਰ ਕਰਨ ਅਤੇ ਬੀਮਾਰਾਂ ਨੂੰ
ਠੀਕ ਕਰਨ ਲਈ ਭੇਜਿਆ।
ਅਧਿਆਇ 10 ਤੋਂ ਲੈ ਕੇ
ਉੱਨੀਵੇਂ ਅਧਿਆਇ ਦੇ ਅੱਧ ਤਕ,
ਉਨ੍ਹਾਂ ਘਟਨਾਵਾਂ ਬਾਰੇ ਦੱਸਿਆ ਹੈ ਜੋ ਜ਼ਿਆਦਾਤਰ ਯਹੂਦੀਆ ਅਤੇ ਪੀਰਿਆ ਵਿਚ ਹੋਈਆਂ ਸਨ।
70 ਹੋਰ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜ ਕੇ
ਯਿਸੂ ਨੇ ਰਾਜ ਦੇ ਪ੍ਰਚਾਰਕਾਂ ਦੀ ਗਿਣਤੀ ਵਿਚ ਵਾਧਾ ਕੀਤਾ।
ਯਿਸੂ ਦੀ ਸਾਮਰੀ ਬੰਦੇ ਦੀ ਮਿਸਾਲ
ਅਤੇ ਗੁਆਚੇ ਮੁੰਡੇ ਦੀ ਮਿਸਾਲ, ਜਿਸ ਨੂੰ ਉਜਾੜੂ ਪੁੱਤਰ ਵੀ ਕਿਹਾ ਜਾਂਦਾ ਹੈ,
ਸਿਰਫ਼ ਲੂਕਾ ਦੀ ਇੰਜੀਲ ਵਿਚ ਹੀ ਦਰਜ ਹਨ।
ਉੱਨੀਵੇਂ ਅਧਿਆਇ ਦੇ ਆਖ਼ਰੀ ਹਿੱਸੇ ਤੋਂ ਲੈ ਕੇ
ਤੇਈਵੇਂ ਅਧਿਆਇ ਤਕ ਯਿਸੂ ਦੁਆਰਾ ਯਰੂਸ਼ਲਮ ਵਿਚ
ਅਤੇ ਇਸ ਦੇ ਆਲੇ-ਦੁਆਲੇ ਕੀਤੇ ਪ੍ਰਚਾਰ ਕੰਮ ਅਤੇ ਉਸ ਦੀ ਮੌਤ ਵੇਲੇ ਹੋਈਆਂ ਘਟਨਾਵਾਂ ਦਰਜ ਹਨ।
ਇੱਕੀਵੇਂ ਅਧਿਆਇ ਵਿਚ
ਯਿਸੂ ਵੱਲੋਂ ਕੀਤੀ ਯਰੂਸ਼ਲਮ ਦੇ ਨਾਸ਼
ਅਤੇ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਨਾਲ ਸੰਬੰਧਿਤ ਭਵਿੱਖਬਾਣੀ ਦਰਜ ਹੈ।
ਲੂਕਾ ਨੇ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਵਿਚ ਬੀਮਾਰੀਆਂ ਨੂੰ ਵੀ ਸ਼ਾਮਲ ਕੀਤਾ
ਜਿਸ ਬਾਰੇ ਮੱਤੀ ਜਾਂ ਮਰਕੁਸ ਦੇ ਬਿਰਤਾਂਤ ਵਿਚ ਨਹੀਂ ਦੱਸਿਆ ਗਿਆ।
ਆਖ਼ਰੀ ਅਧਿਆਇ ਵਿਚ ਯਿਸੂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਸੰਬੰਧੀ ਘਟਨਾਵਾਂ ਦਰਜ ਹਨ।
ਸਿਰਫ਼ ਲੂਕਾ ਨੇ ਹੀ ਯਿਸੂ ਦੇ ਸਵਰਗ ਜਾਣ ਬਾਰੇ ਦੱਸਿਆ ਹੈ।
ਲੂਕਾ ਦੀ ਕਿਤਾਬ ਪੜ੍ਹਦੇ ਵੇਲੇ,
ਗੌਰ ਕਰੋ ਕਿ ਯਿਸੂ ਨੇ ਕਿਵੇਂ ਜੋਸ਼ ਨਾਲ ਰਾਜ ਦਾ ਸੰਦੇਸ਼ ਸੁਣਾਇਆ
ਅਤੇ ਦੂਜਿਆਂ ਨੂੰ ਵੀ ਇੱਦਾਂ ਕਰਨ ਦੀ ਸਿਖਲਾਈ ਦਿੱਤੀ,
ਉਸ ਨੇ ਕਿਹੜੇ ਹਾਲਾਤਾਂ ਬਾਰੇ ਦੱਸਿਆ ਜਿਨ੍ਹਾਂ ਤੋਂ ਆਖ਼ਰੀ ਦਿਨਾਂ ਬਾਰੇ ਪਤਾ ਲੱਗਣਾ ਸੀ
ਅਤੇ ਕਿਵੇਂ ਉਸ ਨੇ ਬੀਮਾਰਾਂ ਨੂੰ ਠੀਕ ਕਰ ਕੇ ਦਿਖਾਇਆ
ਕਿ ਉਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਕੀ ਕੁਝ ਕਰੇਗਾ।
-